ਲੰਡਨ: ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੂੰ ਲੰਡਨ ਵਿਖੇ ਸਿੱਖ ਆਗੂ ਸ੍ਰ ਗੁਰਮੇਲ ਸਿੰਘ ਮੱਲੀ , ਸ੍ ਹਰਜੀਤ ਸਿੰਘ ਸਰਪੰਚ , ਸ੍ ਗੁਰਬਚਨ ਸਿੰਘ ਅਟਵਾਲ , ਸ੍ ਬਲਵਿੰਦਰ ਸਿੰਘ ਪੱਟੀ , ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਇੰਗਲੈਂਡ ਵਿਖੇ ਸਿਰਪਾਓ ਦੀ ਬਖਸਿਸ਼ ਨਾਲ ਉਹਨਾਂ ਦੀਆ ਖਾਲਸਾ ਪੰਥ ਪ੍ਰਤੀ ਚੰਗੀਆ ਸੇਵਾਵਾ ਸਦਕਾ ਵਿਸੇਸ਼ ਸਨਮਾਨ ਦੇਕੇ ਨਿਵਾਜਿਆ ਗਿਆ
ਇਸ ਮੌਕੇ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹਨਾਂ ਦਾ ਜੀਵਨ ਸਿੱਖ ਕੌਮ ਅਤੇ ਪੰਜਾਬ ਨੂੰ ਸਮਰਪਿਤ ਹੈ ਤੇ ਆਖਰੀ ਸਾਹਾ ਤੱਕ ਉਹ ਕੌਮ ਦੀ ਅਵਾਜ ਬਣਕੇ ਆਪਣਾ ਯੋਗਦਾਨ ਸਿੱਖ ਕੌਮ ਦੀ ਚੜਦੀ ਕਲਾ ਲਈ ਪਾਉਂਦੇ ਰਹਿਣਗੇ । ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ੍ਰੌਮਣੀ ਅਕਾਲੀ ਦਲ ਪ੍ਰਤੀ ਵਿਦੇਸ਼ ਵੱਸਦੇ ਸਿੱਖਾ ਅਤੇ ਪੰਜਾਬੀਆ ਦਾ ਨਜਰੀਆ ਬਦਲਣ ਲਈ ਬਹੁਤ ਕੁੱਝ ਚੰਗਾ ਕਰਨ ਦੀ ਬੇਹੱਦ ਲੋੜ ਹੈ ਹਰ ਕੋਈ ਚਾਹੁੰਦਾ ਹੈ ਕਿ ਸਾਡੀ ਖੇਤਰੀ ਪਾਰਟੀ ਸ੍ਰੌਮਣੀ ਅਕਾਲੀ ਦਲ ਹਰ ਪੱਖੋ ਮਜਬੂਰ ਹੋਵੇ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਵੀ ਮੁਲਾਕਾਤਾ ਕੀਤੀਆ ਉਹਨਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਾਡੀ ਨੌਜਵਾਨ ਪੀੜੀ ਨੂੰ ਉਚ ਪੜ੍ਹਾਈ ਪੰਜਾਬ ਵਿੱਚ ਰਹਿਕੇ ਕਰਨੀ ਬੇਹੱਦ ਜਰੂਰੀ ਹੈ ਉਸ ਤੋ ਬਾਅਦ ਹਾਇਰ ਐਜੂਕੇਸ਼ਨ ਲੈਣ ਦੇ ਨਾਲ ਨਾਲ ਹੁਨਰਮੰਦ ਹੋਣਾ ਬੇਹੱਦ ਜਰੂਰੀ ਹੈ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹ 18 ਜੂਨ ਨੂੰ ਬਰਮਿੰਘਮ ਵਿਖੇ ਅਕਾਲੀ ਵਰਕਰਾ ਤੇ ਅਹੁੱਦੇਦਾਰਾ ਦੀ ਮੀਟਿੰਗ ਲੈਣਗੇ ਜਿਸ ਵਿੱਚ ਸਾਰਿਆ ਦੇ ਸੁਝਾਅ ਲੈਣਗੇ ।